Commons:ਜੀ ਆਇਆਂ ਨੂੰ
ਵਿਕੀਮੀਡੀਆ ਸਾਂਝਾ ਕੀ ਹੈ?
ਵਿਕੀਮੀਡੀਆ ਸਾਂਝਾ(ਕਾਮਨਜ਼) ਇੱਕ "ਮੀਡੀਆ ਫਾਈਲਾਂ ਦਾ ਭੰਡਾਰ" ਹੈ ਜੋ ਜਨਤਕ ਡੋਮੇਨ ਵਿੱਚ ਅਤੇ ਮੁਫਤ ਲਾਇਸੈਂਸਾਂ ਦੇ ਅਧੀਨ ਵਿਦਿਅਕ ਮੀਡੀਆ ਸਮੱਗਰੀ (ਤਸਵੀਰਾਂ, ਆਵਾਜ਼ਾਂ ਅਤੇ ਵੀਡੀਓ ਕਲਿੱਪਾਂ) ਤੱਕ ਪਹੁੰਚ ਪ੍ਰਦਾਨ ਕਰਦਾ ਹੈ, ਇਹ ਸਭ ਤੁਹਾਡੀ ਆਪਣੀ ਭਾਸ਼ਾ ਵਿੱਚ ਪ੍ਰਦਾਨ ਕਰਦਾ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦੇ ਸਾਰੇ ਪ੍ਰੋਜੈਕਟਾਂ ਲਈ ਇੱਕ ਸਾਂਝਾ ਭੰਡਾਰ ਹੈ, ਪਰ ਇੱਥੇ ਅੱਡੇ 'ਤੇ ਮੀਡੀਆ ਦੀ ਵਰਤੋਂ ਕਰਨ ਲਈ ਤੁਹਾਨੂੰ ਇਹਨਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ। ਇਸ ਭੰਡਾਰ ਦੀ ਸਾਂਭ-ਸੰਭਾਲ ਅਦਾਇਗੀ ਪੁਰਾਲੇਖਵਾਦੀਆਂ ਦੁਆਰਾ ਨਹੀਂ ਕੀਤੀ ਜਾਂਦੀ ਪਰ ਸਵੈ-ਸੇਵਕਾਂ ਦੁਆਰਾ ਕੀਤੀ ਜਾਂਦੀ ਹੈ। ਸਾਂਝਾ(ਕਾਮਨਜ਼) ਦੇ ਦਾਇਰੇ ਦਾ ਵਰਣਨ ਸਫ਼ੇ Project scope 'ਤੇ ਕੀਤਾ ਗਿਆ ਹੈ।
ਵਿਕੀਮੀਡੀਆ ਸਾਂਝਾ(ਕਾਮਨਜ਼) ਵਿਕੀਪੀਡੀਆ ਦੁਆਰਾ ਵਰਤੀ ਗਈ ਵਿਕੀ ਤਕਨਾਲੋਜੀ ਦੀ ਵਰਤੋਂ ਕਰਦੀ ਹੈ ਅਤੇ ਕਿਸੇ ਵੀ ਵਿਅਕਤੀ ਦੁਆਰਾ ਸੰਪਾਦਿਤ ਕੀਤਾ ਜਾ ਸਕਦਾ ਹੈ। ਦੂਜੇ ਪ੍ਰੋਜੈਕਟਾਂ 'ਤੇ ਅੱਪਲੋਡ ਕੀਤੀਆਂ ਮੀਡੀਆ ਫ਼ਾਈਲਾਂ ਦੇ ਉਲਟ, ਵਿਕੀਮੀਡੀਆ ਸਾਂਝੇ(ਕਾਮਨਜ਼) 'ਤੇ ਅੱਪਲੋਡ ਕੀਤੀਆਂ ਫ਼ਾਈਲਾਂ embedd ਨੂੰ ਦੁਬਾਰਾ ਅੱਪਲੋਡ ਕੀਤੇ ਬਿਨਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਇਸਤੇਮਾਲ ਹੋ ਸਕਦੀਆਂ ਹਨ।
ਇਹ 7 ਸਤੰਬਰ, 2004 ਨੂੰ ਸ਼ੁਰੂ ਕੀਤਾ ਗਿਆ ਸੀ, ਅਤੇ 30 ਨਵੰਬਰ, 2006 ਤੱਕ, 1,000,000 ਮੀਡੀਆ ਫਾਈਲਾਂ ਅੱਪਲੋਡ ਹੋ ਚੁੱਕਿਆ ਸਨ; ਇਸ ਸਮੇਂ ਇੱਥੇ 11,03,98,140 ਫ਼ਾਈਲਾਂ ਹਨ। ਵਿਕੀਮੀਡੀਆ ਸਾਂਝੇ(ਕਾਮਨਜ਼) ਪ੍ਰੋਜੈਕਟ ਬਾਰੇ ਹੋਰ ਜਾਣਕਾਰੀ ਆਮ ਬੇਦਾਅਵਾ, ਵਿਕੀਪੀਡੀਆ ਉੱਤੇ ਵਿਕੀਮੀਡੀਆ ਸਾਂਝੇ ਬਾਰੇ ਸਫ਼ੇ, ਅਤੇ ਮੈਟਾ-ਵਿਕੀ ਵਿੱਚ ਇਸਦਾ ਸਫ਼ੇ 'ਤੇ ਲੱਭਿਆ ਜਾ ਸਕਦਾ ਹੈ।
ਰਵਾਇਤੀ ਮੀਡੀਆ ਭੰਡਾਰਾਂ ਦੇ ਉਲਟ, ਵਿਕੀਮੀਡੀਆ ਸਾਂਝਾ "ਮੁਫ਼ਤ" ਹੈ। ਕੋਈ ਵੀ ਇੱਥੇ ਕਿਸੇ ਵੀ ਫਾਈਲ ਦੀ ਨਕਲ ਕਰ ਸਕਦਾ ਹੈ, ਵਰਤ ਸਕਦਾ ਹੈ ਅਤੇ ਸੋਧ ਸਕਦਾ ਹੈ, ਜਦੋਂ ਤੱਕ ਲੇਖਕ ਦੁਆਰਾ ਦਰਸਾਏ ਗਏ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ; ਇਸਦਾ ਅਕਸਰ ਮਤਲਬ ਹੁੰਦਾ ਹੈ ਸਰੋਤ ਅਤੇ ਲੇਖਕਾਂ ਨੂੰ ਉਚਿਤ ਢੰਗ ਨਾਲ ਸਿਹਰਾ ਦੇਣਾ ਅਤੇ ਉਸੇ ਆਜ਼ਾਦੀ ਦੇ ਤਹਿਤ ਨਕਲਾਂ/ਸੁਧਾਰਾਂ ਨੂੰ ਦੂਜਿਆਂ ਨੂੰ ਜਾਰੀ ਕਰਨਾ। ਹਰੇਕ ਮੀਡੀਆ ਫਾਈਲ ਦੇ ਲਾਇਸੰਸ ਦੀਆਂ ਸ਼ਰਤਾਂ ਉਹਨਾਂ ਦੇ ਵਰਣਨ ਪੰਨੇ 'ਤੇ ਲੱਭੀਆਂ ਜਾ ਸਕਦੀਆਂ ਹਨ। ਵਿਕੀਮੀਡੀਆ ਸਾਂਝਾ ਡੇਟਾਬੇਸ ਖੁਦ ਅਤੇ ਇਸ ਵਿੱਚ ਲਿਖਤਾਂ licenses/by-sa/3.0/Creative Commons Attribution/Share-Alike License ਦੇ ਅਧੀਨ ਲਾਇਸੰਸਸ਼ੁਦਾ ਹਨ। ਮੁੜ-ਵਰਤੋਂ ਬਾਰੇ ਹੋਰ ਜਾਣਕਾਰੀ Commons:Reusing content outside Wikimedia ਅਤੇ Commons:First steps/Reuse 'ਤੇ ਲੱਭੀ ਜਾ ਸਕਦੀ ਹੈ।
ਹਿੱਸਾ ਲਓ
ਤੁਸੀਂ ਸਾਂਝੇ ਵਿਕੀਮੀਡੀਆ ਨੂੰ ਸਭ ਤੋਂ ਵੱਧ ਸੁਧਾਰ ਸਕਦੇ ਹੋ ਜੇ ਤੁਸੀਂ ਉਹ ਯੋਗਦਾਨ ਪਾਉਂਦੇ ਹੋ ਜੋ ਤੁਸੀਂ ਸਭ ਤੋਂ ਵਧੀਆ ਕਰ ਸਕਦੇ ਹੋ:
ਆਪਣੇ ਕੰਮ ਨਾਲ ਯੋਗਦਾਨ ਪਾਓ
ਜੇ ਤੁਸੀਂ ਇੱਕ ਚੰਗੇ ਫੋਟੋਗ੍ਰਾਫਰ ਹੋ, ਤਾਂ ਆਪਣੀਆਂ ਕੀਮਤੀ ਤਸਵੀਰਾਂ ਦਾ ਯੋਗਦਾਨ ਦੇਣ ਤੋਂ ਨਾ ਝਿਜਕੋ। ਜੇਕਰ ਤੁਸੀਂ ਇੱਕ ਚੰਗੇ ਡਿਜ਼ਾਈਨਰ ਹੋ, ਤਾਂ ਵੇਖੋ ਕਿ ਕਿਹੜੇ ਚਿੱਤਰ ਅਤੇ ਐਨੀਮੇਸ਼ਨ ਬੜੀ ਲੋੜੀਂਦੇ ਹਨ।
ਆਪਣੇ ਹੁਨਰ ਦਾ ਯੋਗਦਾਨ ਪਾਓ
ਹਾਲਾਂਕਿ ਤੁਹਾਨੂੰ ਆਪਣੀਆਂ ਖ਼ੁਦ ਦੀਆਂ ਫਾਈਲਾਂ ਅਪਲੋਡ ਕਰਨ ਦੀ ਲੋੜ ਨਹੀਂ ਹੈ। ਹੋਰ ਬਹੁਤ ਸਾਰੇ ਮਹੱਤਵਪੂਰਨ ਕੰਮ ਕਰਨ ਲਈ ਹਨ:
- ਸਫ਼ਿਆਂ ਦਾ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਤਰਜ਼ਮਾ ਕਰੋ
- ਤਸਵੀਰਾਂ ਸੁਧਾਰੋ
- ਅਣਜਾਣ ਵਸਤੂਆਂ ਨੂੰ ਪਛਾਣੋ
- ਕਾਪੀਰਾਈਟ ਸਵਾਲ ਅਤੇ ਮਿਟਾਉਣ ਦੀਆਂ ਬੇਨਤੀਆਂ 'ਤੇ ਆਪਣੇ ਕਾਨੂੰਨੀ ਗਿਆਨ ਦਾ ਯੋਗਦਾਨ ਪਾਓ।
ਆਪਣੇ ਸਮੇਂ ਦਾ ਯੋਗਦਾਨ ਦਿਓ
ਤੁਹਾਨੂੰ ਇੱਕ ਕਲਾਕਾਰ ਜਾਂ ਮਦਦ ਲੇਖ ਲਿਖਣ ਵਿੱਚ ਚੰਗੇ ਹੋਣ ਦੀ ਵੀ ਲੋੜ ਨਹੀਂ ਹੈ। ਜੇ ਤੁਸੀਂ ਹਫੜਾ-ਦਫੜੀ ਤੋਂ ਵਿਵਸਥਾ ਪੈਦਾ ਕਰਨ ਦੇ ਨਾਲ ਘਰ ਵਿੱਚ ਮਹਿਸੂਸ ਕਰਦੇ ਹੋ, ਫਿਰ ਅਸੀਂ ਤੁਹਾਡੀ ਵਰਤੋਂ ਕਰ ਸਕਦੇ ਹਾਂ!
- ਜਦੋਂ ਵੀ ਤੁਸੀਂ ਅਧੂਰੀ ਲਾਇਸੈਂਸ ਜਾਂ ਸਰੋਤ ਜਾਣਕਾਰੀ ਵਾਲੀ ਕੋਈ ਫ਼ਾਈਲ ਦੇਖਦੇ ਹੋ, ਤਾਂ ਇਸਨੂੰ
{{subst:nsd}}
ਨਾਲ ਜੋੜਿਆ ਕਰੋ। - ਫਾਇਲਾਂ ਨੂੰ ਸ਼੍ਰੇਣੀਆਂ ਦੀ ਲੋੜ ਹੈ ਨੂੰ ਇੱਕ ਸ਼੍ਰੇਣੀ ਦਿਓ।
- ਫਾਈਲਾਂ ਨੂੰ ਸੰਬੰਧਿਤ ਉਪ-ਸ਼੍ਰੇਣੀਆਂ ਵਿੱਚ ਭੇਜੋ
- ਮੁਫਤ ਮੀਡੀਆ ਸਰੋਤ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤੇ ਜਾਣ ਦੀ ਉਡੀਕ ਕਰ ਰਹੇ ਹਨ।
- ਨਾਮਜ਼ਦ ਕਰੋ ਜਾਂ ਵੋਟ ਪਾਓ ਵਿਸ਼ੇਸ਼ ਤਸਵੀਰਾਂ (ਦਾਖਲੇ ਦੀ ਲੋੜ ਹੈ)।
- ਭੰਨ-ਤੋੜ ਨੂੰ ਲੱਭੋ ਅਤੇ ਵਾਪਸ ਕਰੋ
ਦੌਰਾ
ਦਰਜ ਕਰੋ
ਵਿਕੀਮੀਡੀਆ ਸਾਂਝਾ(ਕਾਮਨਜ਼) 'ਤੇ ਫਾਈਲਾਂ ਅੱਪਲੋਡ ਕਰਨ ਦੇ ਯੋਗ ਹੋਣ ਲਈ, ਤੁਹਾਨੂੰ ਦਾਖਲ ਹੋਨ ਦੀ ਲੋੜ ਹੈ। ਤੁਸੀਂ ਉੱਪਰ ਸੱਜੇ ਕੋਨੇ ਵਿੱਚ "ਦਾਖਲ ਹੋਵੋ/ਖਾਤਾ ਬਣਾਓ" ਕੜੀ 'ਤੇ ਦਾਖਲਾ ਲੈ ਸਕਦੇ ਹੋ ਅਤੇ ਇੱਕ ਮੈਂਬਰ ਨਾਂ ਦਰਜ ਕਰ ਸਕਦੇ ਹੋ। ਜੋ ਤੁਹਾਡੀਆਂ ਸਾਰੀਆਂ ਤਸਵੀਰਾਂ ਅਤੇ ਲਿਖਤਾਂ ਤੇ ਤੁਹਾਡੇ ਸਾਰੇ ਅੱਪਲੋਡ/ਸੰਪਾਦਨ ਲਈ ਵਰਤਿਆ ਜਾਵੇਗਾ। ਹਾਲਾਂਕਿ ਜੇਕਰ ਤੁਸੀਂ ਸਿਰਫ ਸਫ਼ੇਆਂ ਨੂੰ ਸੰਪਾਦਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਾਖਲ ਹੋਨ ਦੀ ਲੋੜ ਨਹੀਂ ਹੈ (ਹਾਲਾਂਕਿ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ)। ਜੇਕਰ ਤੁਸੀਂ ਯੂਨੀਫਾਈਡ ਲੌਗਿਨ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਪਹਿਲਾਂ ਹੀ ਸਾਂਝੇ(ਕਾਮਨਜ਼) 'ਤੇ ਦਾਖਲਾ ਲਿੱਤਾ ਹੋਇਆ ਹੈ।
First steps tutorial
Our first steps help file and our FAQ will help you a lot after registration. They explain how to customize the interface (for example the language), how to upload files and our basic licensing policy. You don't need technical skills in order to contribute here. Be bold contributing here and assume good faith for the intentions of others. This is a wiki—it is really easy.
More information is available at the Community Portal. You may ask questions at the Village Pump or on IRC channel #wikimedia-commons webchat.
Files on Wikimedia Commons are organized in categories and galleries. An overview of the categories we use is available on the Main Page.
Put Babel boxes on your user page so others know what languages you can speak and indicate your graphic abilities. All your uploads are stored in your personal gallery. Please sign your name on Talk pages by typing ~~~~. If you're copying files from another project, be sure to use the FileImporter.
ਵਾਧੂ ਸੇਵਾਵਾਂ ਅਤੇ ਸਾਫਟਵੇਅਰ
ਜੇਕਰ ਤੁਸੀਂ ਵੱਡੀ ਗਿਣਤੀ ਵਿੱਚ ਤਸਵੀਰਾਂ ਅੱਪਲੋਡ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ VicuñaUploader ਜਾਂ Commonist ਮਦਦਗਾਰ ਹੋਵੇਗਾ। ਜੇਕਰ ਤੁਹਾਨੂੰ ਸਾਡੀ ਸਮੱਗਰੀ ਨੂੰ ਦੇਖਣ ਜਾਂ ਸੰਪਾਦਿਤ ਕਰਨ ਲਈ ਸੰਦ ਬਾਰੇ ਖਾਸ ਜਾਣਕਾਰੀ ਚਾਹੀਦੀ ਹੈ ਤਾਂ ਕਿਰਪਾ ਕਰਕੇ software page ਅਤੇ tools page ਵੇਖੋ।
ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇੱਥੇ ਇਸਦਾ ਆਨੰਦ ਮਾਣੋਗੇ ਅਤੇ ਤੁਸੀਂ ਮੌਜਾਂ ਕਰੋਗੇ।